D

ਦੇਸ਼ ਨਿਕਾਲਾ

ਤੂੰ ਕਾਲਾ ਨ੍ਹੇਰ
ਡਾਹਢਾ ਬਾਹਲਾ
ਚੁਪ ਚਾਪ ਢਾਹਵੇਂ
ਕਰ ਦੇਵੇਂ ਨਿਢਾਲਾ
ਜਿਹੜਾ ਬਚੇ ਕਹੇ
ਮੈਂ ਕਰਮਾਂ ਵਾਲਾ
ਮਰੇ ਮਿਲੇ ਨਾ
ਮਰਗਤ ਸੁਖਾਲਾ
ਕੋਈ ਆਵੇ ਨਾ ਨੇੜੇ
ਰੱਬ ਲੱਗੇ ਪਾਲਾ
ਮੰਨਦਾਂ ਤੂੰ ਬਲੀ
ਨਹੀਂ ਬਕਸ਼ਨ ਵਾਲਾ
ਨਾਡੂ ਹੋਵੇ ਚਾਹੇ ਕਿੱਡਾ
ਕੱਢ ਦੇਵੇਂ ਦਿਵਾਲਾ
ਤੂੰ ਵਖਤ ਠੱਲ ਤਾ
ਸੱਭ ਪਾਸੇ ਤਾਲਾ
ਪਰ ਆਦਮ
ਦੁਆਬੀ ਕਾਹਨੂੰ ਮੰਨਦਾ
ਮੇਰਾ ਵਿਗਿਆਨ ਨਿਰਾਲਾ
ਤੇਰਾ ਵੀ ਕਰੂੰ ਇਲਾਜ
ਤੋੜ ਦੂੰ ਤੇਰੀ ਮਾਲਾ
ਤੇਰੇ ਵਰਗੇ ਆਏ ਕਈ
ਤੈਨੂੰ ਦਉਂ ਦੇਸ਼ ਨਿਕਾਲਾ
ਤੈਨੂੰ ਦਉਂ ਦੇਸ਼ ਨਿਕਾਲਾ
©doabi