P

es to sohna hor ki ho skda he

ਇਸ ਤੋਂ ਸੋਹਣਾ ਹੋਰ ਕੀ ਹੋ ਸਕਦਾ ਹੈ ?
ਇਸ਼ਕ ਦੀ ਅਦਾ ਵੀ ਤੇਰੇ ਤੋਂ ਸਿੱਖੀ ਹੈ।
ਜਿਵੇਂ ਪੀਲੇ ਫੁੱਲਾਂ ਉੱਤੇ ਬਰਸਾਤ ਦੀਆਂ ਬੂੰਦਾਂ ਫੱਬ ਜਾਂਦੀਆਂ ਨੇ,
ਬਿਲਕੁਲ ਓਵੇ ਈ ਤੇਰੀ ਮੁਸਕਾਨ ਮੇਰੇ ਚਿਹਰੇ ਦਾ ਨੂਰ ਬਣ ਗਈ ਹੈ।
ਚਾਨਣ ਦਾ ਹਲਕਾ ਜਿਹਾ ਟੁਕੜਾ ਇੱਕ ਵਿਸ਼ਾਲ ਰੌਸ਼ਨੀ ਬਣਕੇ ਜ਼ਿੰਦਗੀ ਚ' ਫੈਲ ਗਿਆ ਹੈ।
ਇਕ ਸਾਧਨਾ ਨੂੰ ਜੀਵੇਂ ਭਟਕਣ ਮਗਰੋਂ ਆਪਣਾ ਆਖਰੀ ਪੜਾਅ ਮਿਲ ਗਿਆ ਹੋਵੇ।
ਸਾਦਗੀ ਚ' ਲਿਪਟ ਕਿਸੇ ਨੇ ਨੈਣਾਂ ਦੀਆਂ ਜਾਦੂਗਰੀਆਂ ਨਾਲ ਕਿੱਲ ਲਿਆ ਹੋਵੇ ।
ਇਸ ਤੋਂ ਸੋਹਣਾ ਹੋਰ ਕੀ ਹੋ ਸਕਦਾ ਹੈ?
ਖੁਦਾ ਦੀ ਇਸ ਮੂਰਤ ਨੂੰ
ਖੁਦਾ ਹਾਫਿੱਜ਼
ਪ੍ਰੀਤ
©preet_kaur