N

Farmers

ਸੁਣੋ ਹੱਡਬੀਤੀ ਇੱਕ ਕਿਸਾਨ ਦੀ,
ਜਿਨੇ ਕੀਤੀ ਮਿਹਨਤ ਇਸ ਜਹਾਨ ਲੲੀ।
ਕਰਕੇ ਮਿਹਨਤ ਉਸਨੇ ਦਿਨ ਰਾਤ ਇੱਕ ਕੀਤਾ,
ਪਰ ਸਰਕਾਰ ਨੇ ਨਾ ਉਸਦਾ ਕੋਈ ਮੁੱਲ ਦਿੱਤਾ।
ਕਰਕੇ ਮਿਹਨਤ ਉਹ ਫਸਲ ਨੂੰ ਪਾਲਦਾ ਏ,
ਪਰ ਕੲੀ ਵਾਰੀ ਕੁਦਰਤ ਕੋਲੋਂ ਹਾਰਦਾ ਏ।
ਸਾਰਾ ਦਿਨ ਉਹ ਖੇਤਾਂ'ਚ ਕੰਮ ਕਰਦਾ,
ਪਰ ਫਿਰ ਵੀ ਨਾ ਉਸਦਾ ਕੋਈ ਡੰਗ ਸਰਦਾ।
ਬੜਾ ਔਖਾ ਹੋ ਕੇ ਧੀਆਂ ਪੁੱਤਾਂ ਨੂੰ ਪਾਲਦਾ ਏ,
ਲੱਗ ਜਾਣ ਕਿਸੇ ਨੌਕਰੀ ਤੇ ਏਹੀ ਆਸ ਮਨ'ਚ ਧਾਰਦਾ ਏ।
ਜੇ ਆ ਜਾਵੇ ਕਿਤੇ ਕਰਜ਼ੇ ਥੱਲੇ,
ਫਿਰ ਨਹੀਂ ਬੱਚਦਾ ਕੁੱਝ ਉਸਦੇ ਪੱਲੇ।
ਕਰਜ਼ੇ ਤੋਂ ਦੁਖੀ ਹੋ ਕੇ ਜੇ ਉਹ ਫਾਹਾ ਲੈਂਦਾ,
ਦੱਸੋ ਫਿਰ ਕੌਣ ਇਸਦੀ ਜ਼ਿਮੇਵਾਰੀ ਲੈਂਦਾ।।

~ ਨਵਜੋਤ ਕੌਰ ✍️
©Navjot kau