ਸਮੁੰਦਰ ਪਾਰ ਕਰਨਾ ਲੱਗਦਾ ਔਖਾ
ਜਦੋਂ ਕਿਸ਼ਤੀ ਦਿਖੀ ,ਪੈਰ ਧਰਨਾ ਲੱਗਿਆ ਸੌਖਾ,
ਨਾ ਇੰਝ ਨਹੀ,
ਮੈ ,ਹੌਸਲੇ ਦੀ ਦੀਵਾਰ ਚਿਣਾਂਗੀ
ਇੱਕ ਦਿਨ ,ਮੈ ਅਜਿਹੀ ਧਰਵਾਸ ਧਰਾਂਗੀ,
ਕਈ ਮਨਾਂ ਦੀ ਆਸ ਬਣਾਂਗੀ।
ਬੇਈਮਾਨੀ ਦਾ ਨਾ ਸਿੱਕਾ ਚੱਲਦਾ
ਇਮਾਨ ਵੇਚਕੇ, ਢਿੱਡ ਨਾ ਭਰਦਾ
ਨਾ ਇੰਝ ਨਹੀ,
ਮੈ ਕਿਤਾਬ ਮਿਹਨਤ ਦੀ, ਵਾਰ ਵਾਰ ਪੜਾਂਗੀ
ਇੱਕ ਦਿਨ ,ਮੈ ਅਜਿਹੀ ਧਰਵਾਸ ਧਰਾਂਗੀ,
ਕਈ ਮਨਾਂ ਦੀ ਆਸ ਬਣਾਂਗੀ।
ਇਹ ਗੱਲਾ ਸੁਣ ਸਭ ਨੇ ਪੁੱਛਿਆ,?
ਤੇਰੀਆ ਗੱਲਾਂ ਮਨ ਨੂੰ ਭਾਈਆ ਨੇ
ਮੈ ਕਿਹਾ ਇਹ ਗੱਲਾਂ ਨੀ!
Daddy 👳♂️"ਮੇਰੇ ਦੀਆਂ ਪਰਛਾਈਆਂ ਨੇ
ਜੋ ਖੁਸ਼ਕਿਸਮਤੀ ਨਾਲ਼ ਹਿੱਸੇ ਮੇਰੇ ਆਈਆਂ ਨੇ
ਜੋ ਖੁਸ਼ਕਿਸਮਤੀ ਨਾਲ਼ ਹਿੱਸੇ ਮੇਰੇ ਆਈਆਂ ਨੇ😊
ਲਿਖਤ=,ਖੁਸ਼ਦੀਪ😊
©khusbrar
K