ਆਖਿਰ ਚੱਲ ਕੀ ਰਿਹਾ ਹੈ ਪੰਜਾਬ ਮੇਰੇ ਦੇ ਵਿੱਚ
ਕਰੋਨਾ ਕਰਕੇ ਮਜਬੂਰਨ ਲੋਕੀਂ ਬਹਿ ਗਏ ਘਰਾਂ ਦੇ ਵਿੱਚ
ਕਿਧਰੇ ਸੰਗਤ ਨਜਰ ਨਾ ਆਉਂਦੀ ਧਾਰਮਿਕ ਸਥਾਨਾਂ ਵਿੱਚ
ਘੋਰ ਹਨ੍ਹੇਰਾ ਜਿਹਾ ਛਾ ਗਿਆ ਹੈ ਬਜਾਰਾਂ ਦੇ ਵਿੱਚ
ਚਹਿਲ ਪਹਿਲ ਕਿਤੇ ਨਜਰ ਨਾ ਆਉਂਦੀ ਵਿੱਦਿਅਕ ਅਦਾਰਿਆਂ ਵਿੱਚ
ਕਾਫੀ ਦਿਨਾਂ ਤੋਂ ਮਾਣਕ ਨੀ ਵੱਜਦਾ 18 ਟੈਰਿਆ ਵਿੱਚ
ਸਮਸ਼ਾਨ ਜਿਹੀ ਚੁੱਪੀ ਜਾਪਦੀ ਹੈ ਪਿੰਡਾਂ ਦੀਆਂ ਸੱਥਾਂ ਵਿੱਚ
ਚੰਦਰੇ ਕਰੋਨਾ ਕਰਕੇ ਵਿਸਾਖੀ ਐਤਕੀ ਮਨਾਵਾਗੇ ਘਰਾਂ ਦੇ ਵਿੱਚ
ਸਖਤ ਪਹਿਰੇ ਜਿਹੇ ਲੱਗਣ ਲੱਗ ਪਏ ਨੇ ਪਿੰਡ ਦੀਆਂ ਜੂਹਾਂ ਵਿੱਚ
ਦੂਰੀ ਪੈਂਦੀ ਨਜਰ ਹੈ ਆਉਂਦੀ ਖੂਨ ਦਿਆਂ ਰਿਸ਼ਤਿਆਂ ਵਿੱਚ
ਕਰੋਨਾ ਨੇ ਘਰ ਕਰ ਲਿਆ ਹੈ ਲੋਕਾਂ ਦੀਆਂ ਮਨਾਂ ਦੇ ਵਿੱਚ
ਕਣਕਾਂ ਵੱਡਣ ਦੀ ਤਾਂਘ ਜਿਹੀ ਘਟ ਹੈ ਪੰਜਾਬ ਦੇ ਵਿੱਚ
ਬਰਗਰ ਪੀਜਿਆ ਵਾਲੇ ਨਜਰ ਨਾ ਆਉਂਦੇ ਚੌਂਕਾ ਦੇ ਵਿੱਚ
ਸਮੋਸੇ ਆਦਿ ਖਾ ਲਈ ਦੇ ਆ ਗੱਲਾਂ ਦੇ ਵਿੱਚ
datesheet ਚੌਥੀ ਵਾਰ ਕੈਂਸਲ ਹੋਗੀ ਪਿਛਲੇ 15 ਦਿਨਾਂ ਦੇ ਵਿੱਚ
ਕਰੋਨਾ ਕਰੋਨਾ ਹੋਈ ਪਈ ਹੈ ਪੂਰੇ ਮੀਡੀਆ ਵਿੱਚ
ਕਰੋਨਾ ਹੀ ਘੁੰਮਦਾ ਨਜਰ ਹੈ ਆਉਂਦਾ ਰਾਤ ਨੂੰ ਸੁਫਨਿਆਂ ਵਿੱਚ
ਲੱਖਾਂ ਰੁਪੈ ਉੱਡ ਦੇ ਰਹਿ ਗਏ ਟੂਰਨਮੈਂਟ ਦੇ ਵਿੱਚ
ਕਾਸ਼ ਇਹ ਪੈਸੇ ਲਾਏ ਹੁੰਦੇ ਹਸਪਤਾਲਾਂ ਦੇ ਨਿਰਮਾਣ ਵਿੱਚ
ਬੱਚਿਆਂ ਦਾ ਭਵਿੱਖ ਲਟਕ ਜਾਏ ਨਾ ਹਵਾ ਦੇ ਵਿੱਚ
ਸਰਕਾਰ ਮੁਸਤੈਦੀ ਨਾਲ ਲੱਗੀ ਹੋਈ ਹੈ ਇਸ ਕੋਸ਼ਿਸ਼ ਵਿੱਚ
ਵੱਡੇ ਪੱਧਰ ਤੇ ਇਕਾਂਤਵਾਸ ਵੀ ਬਣ ਰਹੇ ਨੇ ਹਸਪਤਾਲਾਂ ਵਿੱਚ
ਰੇਲ ਗੱਡੀ ਦੇ ਡੱਬੇ ਵੀ ਲਏ ਜਾ ਰਹੇ ਨੇ ਪ੍ਰਯੋਗ ਦੇ ਵਿੱਚ
ਬੇਰੋਜਗਾਰ ਵੀ ਜੀਅ ਰਹੇ ਨੇ ਘੋਰ ਨਿਰਾਸ਼ਾ ਵਿੱਚ
ਆਨਲਾਈਨ ਪੜਾਈ ਸ਼੍ਰੁਰ ਹੋ ਗਈ ਹੈ ਸਕੂਲਾਂ ਵਿੱਚ
ਨੀਟ ਵਾਲੇ ਵੀ ਸੋਚ ਰਹੇ ਨੇ ਦਾਖਿਲਾ ਕਿਵੇਂ ਮਿਲੂ ਡਾਕਟਰੀ ਵਿੱਚ
ਜਾਗਰੂਕਤਾ ਦੀ ਘਾਟ ਰੜਕ ਰਹੀ ਹੈ ਅਜੇ ਵੀ ਲੋਕਾਂ ਵਿੱਚ
ਕਰੋਨਾ ਨੂੰ ਹਲਕੇ ਵਿੱਚ ਲੈਣ ਵਾਲਿਓ ਦੇਖਲੋ ਕੀ ਹੋ ਰਿਹਾ ਅਮਰੀਕਾ ਵਿੱਚ
ਹੁਣ ਤਾਂ ਕੇਵਲ ਕਰੋਨਾ ਨਜਰ ਹੈ ਆਉਂਦਾ ਲੋਕਾਂ ਦੀਆਂ ਫਿਕਰਾਂ ਵਿੱਚ
ਬਹੁਤ ਖਿਲਵਾੜ ਕੀਤੇ ਮਨੁੱਖ ਨੇ ਧਰਤੀ ਨਾਲ ਪਿਛਲੇ ਸਮਿਆਂ ਦੇ ਵਿੱਚ
ਜਿਸਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ ਅਜੋਕੇ ਸਮੇਂ ਦੇ ਵਿੱਚ
ਮੇਲਾ ਜਿਹਾ ਕਿਤੇ ਨਜਰ ਨਹੀਂ ਆਉਂਦਾ ielts ਸੈਂਟਰਾਂ ਵਿੱਚ
ਕਹਿੰਦੇ ਪ੍ਰਦੂਸ਼ਣ ਬਹੁਤ ਘੱਟ ਗਿਆ ਰਾਜਧਾਨੀ ਦੇ ਵਿੱਚ
ਹੁਣ ਹਿਮਾਚਲ ਦੇ ਪਹਾੜ ਵੀ ਸਾਫ ਸਾਫ ਦਿਖਦੇ ਨੇ ਜਲੰਧਰ ਦੇ ਵਿੱਚ
ਰਾਜਨੇਤਾ ਵੀ ਇੱਕ ਹੋ ਗਏ ਨੇ ਇਸ ਸੰਕਟ ਦੇ ਘੜੀ ਦੇ ਵਿੱਚ
ਹਰ ਕੋਈ ਤਿਲਫੁਲ ਦਾਨ ਕਰ ਰਿਹਾਂ ਹੈ ਪੀ ਐਮ ਰਿਲੀਫ਼ ਫੰਡ ਦੇ ਵਿੱਚ
ਦੇਸ਼ਹਿਤ ਕਟੌਤੀ ਹੋ ਰਹੀ ਹੈ ਮੁਲਾਜਮਾਂ ਦੀਆਂ ਤਨਖ਼ਾਹਾਂ ਵਿੱਚ
ਸਵਾਰਥ ਖਾਤਰ ਸਟੋਰ ਕਰੋ ਨਾ ਰਾਸ਼ਨ ਘਰਾਂ ਦੇ ਵਿੱਚ
ਲੇਖਕ ਵੀ ਹੁਣ ਚੰਗਾ ਲਿਖ ਰਹੇ ਨੇ ਦੇਸ਼ ਹਿਤ ਦੇ ਵਿੱਚ
ਹਥਿਆਰ ਵੀ ਹੁਣ ਨਜਰ ਨਾ ਆਵਣ ਗਾਣਿਆ ਦੇ ਵਿੱਚ
ਬਹੁਤਾ ਧਿਆਨ ਦੇਵੋ ਨਾ ਤੁਸੀਂ ਅਫਵਾਹਾਂ ਦੇ ਵਿੱਚ
ਬੈਂਕਾ ਦਾ ਵੀ ਯੋਗਦਾਨ ਹੈ ਦੇਸ਼ ਸੇਵਾ ਦੇ ਵਿੱਚ
ਕਦੇ ਏਨਾ ਨੂੰ ਵੀ ਰੱਖਿਆ ਕਰੋ ਚੇਤਿਆਂ ਦੇ ਵਿੱਚ
ਸਭਨਾਂ ਲਈ ਰੱਖੋ ਸਨਮਾਨ ਸਦਾ ਮਨਾਂ ਦੇ ਵਿੱਚ
ਲੋਕ ਦਿਲਚਸਪੀ ਲੈਣ ਲੱਗੇ ਨੇ ਰਮਾਇਣ ਅਤੇ ਸ਼ਕਤੀਮਾਨ ਵਿੱਚ
DD ਨੈਸ਼ਨਲ ਰਾਜ ਕਰ ਰਿਹਾ ਹੈ ਲੋਕਾਂ ਦੀਆਂ ਦਿਲਾਂ ਦੇ ਵਿੱਚ
ਗਲਤ ਸੁਨੇਹੇਂ ਨਾ ਫੈਲਾਓ ਸੋਸ਼ਲ ਮੀਡੀਆ ਵਿੱਚ
ਸਾਰੇ ਰਲ੍ਹ ਕੇ ਇੱਕੋ ਗੱਲ ਬਿਠਾ ਲਓ ਮਨਾਂ ਦੇ ਵਿੱਚ
ਜਦ ਤੱਕ ਕੋਈ ਦਵਾਈ (ਕਰੋਨਾ ਦੀ)ਨੀ ਬਣਦੀ ਰਹੋ ਘਰਾਂ ਦੇ ਵਿੱਚ
ਜਗ੍ਹਾ ਮਿਲਦੀ ਨਜਰ ਨਾ ਆਉਂਦੀ ਸਿਵਿਆਂ ਦੇ ਵਿੱਚ
"ਵਿੱਕੀ"ਬੇਨਤੀ ਕਰਦਾ ਆਖਿਰ ਦੇ ਵਿੱਚ ਇੱਕ
ਆਓ ਕਰੋਨਾ ਦੇ ਵਿਰੁੱਧ ਲੜੀਏ ਹੋਕੇ ਇੱਕਮਿੱਕ#ਸਿੱਧਵਾਂ0005
©Vicky sidhwan 0005
©vicky0005
V