ਕੁਦਰਤ ਨੇ ਸਿਰਜਿਆ ਬੰਦਾ ਸੀ,
ਖੁਦ ਤੋਂ ਬਣ ਹੈਵਾਨ ਗਿਆ।
ਪੰਜਾ ਤੋਂ ਉਪਜਿਆ ਮੂਰਤ ਸੀ,
ਕੁਦਰਤ ਨੂੰ ਹੀ ਵੰਗਾਰ ਗਿਆ।
ਮੁਫ਼ਤ ਵਿੱਚ ਮਿਲੀਆਂ ਦਾਤਾਂ ਸੀ,
ਖਾ ਵੇਚ ਵੱਟ ਕੇ ਪਾਰ ਗਿਆ।
ਕਾਦਰ ਦੀ ਕੁਦਰਤ, ਭੁੱਲਿਆ ਸੀ,
ਸੀ ਸੋਚ ਨੂੰ ਲਕਵਾ ਮਾਰ ਗਿਆ।
ਅੱਜ ਕੁਦਰਤ ਇੰਝ ਹਲੂਣਿਆਂ ਸੀ,
ਕੇ ਟੁੱਟ ਸਾਰਾ ਹੰਕਾਰ ਗਿਆ।
ਇੱਜਤਾਂ ਨਾਲ ਕਬਰੀਂ ਜਾਂਦਾ ਸੀ,
ਕਿਰਦਾਰ ਤੋਂ ਹੋ ਮੁਰਦਾਰ ਗਿਆ ।
ਚਾਰ ਰਸਮਾਂ ਨਾਲ ਕੱਧੇਂ ਮਿਲਦੇ ਸੀ,
ਡਰ ਕੋਲ ਜਾਣ ਦਾ ਮਾਰ ਗਿਆ।
ਮਿੱਟੀ ਚੋਂ ਉੱਗਿਆ ਹੀਰਾ ਸੀ,
ਲਾ ਮਿੱਟੀ ਨੂੰ ਅੱਜ ਦਾਗ਼ ਗਿਆ।
ਲੱਕੀ ਜਿਹੇ ਕਈ ਵਪਾਰੀ ਸੀ,
ਸੱਤ ਪੱਤ ਦੇ ਨਿਰੇ ਮਕਾਰੀ ਸੀ
ਅੰਤ ਝੂਠਾ ਹੀ ਵਪਾਰ ਰਿਹਾ।
ਤਾਹੀਂਓ ਅੱਜ ਬੰਦਾ ਹਾਰ ਗਿਆ ।
ਆਖਿਰ ਨੂੰ ਬੰਦਾ ਹਾਰ ਗਿਆ।।
©luckyadp
L