ਜਿਹੜਾ ਵੀ ਮੰਗੇ ਸਰਬੱਤ ਦਾ ਭਲਾ
ਉਹਦੇ ਨੇੜੇ ਆਵੇ ਨਾ ਬੁਰੀ ਬਲਾ
ਜਿਹੜਾ ਪੈਸੇ ਧੈਲੇ ਦਾ ਹੰਕਾਰ ਕਰਦਾ
ਸਮਝੋ ਉਹ ਬੰਦਾ ਗਵਾਰ ਵਰਗਾ
ਜਿਹੜਾ ਕਦੇ ਕਿਸੇ ਦਾ ਦੁੱਖ ਨਾ ਵੰਡਾਉਂਦਾ
ਔਖੇ ਸਮੇਂ ਉਹ ਵੀ ਇਕੱਲਾ ਹੀ ਰੌਂਦਾ
ਜਿਹੜਾ ਕਰੇ ਕਿਸੇ ਨਾਲ ਧੋਖਾ ਤੇ ਫਰੇਬ
ਉਹਦੀ ਜ਼ਿੰਦਗੀ ਚ ਵੱਧ ਜਾਂਦੇ ਐਬ
ਜਿਹੜਾ ਕਿਸੇ ਦੀ ਔਲਾਦ ਮਾੜੇ ਕੰਮ ਤੇ ਲਾਉਂਦਾ
ਰੱਬ ਵੀ ਉਹਨੂੰ ਮਾੜਾ ਸਮਾਂ ਹੈ ਦਿਖਾਉਂਦਾ
ਜਿਹੜੇ ਕਰੇ ਯਾਰ ਨਾਲ ਰਹਿ ਕੇ ਚਤੁਰਾਈ
ਕੰਮ ਨਹੀਂ ਆਉਂਦੀ ਉਹਦੀ ਕੀਤੀ ਹੋਈ ਕਮਾਈ
ਜਿਹੜਾ ਹੱਕ ਸੱਚ ਦੀ ਕਮਾਈ ਨਹੀ ਕਰਦਾ
ਲੱਖਾਂ ਪੈਸੇ ਹੁੰਦੇ ਵੀ ਉਹ ਚਿੰਤਾ ਚ 'ਮਰਦਾ
ਪੜ੍ਹ ਕੇ ਵੀ ਜਿਹੜਾ ਨਾ ਗੱਲ ਕਰੇ ਗਿਆਨ ਦੀ
ਲੱਗੇ ਜਿਵੇਂ ਪਈ ਰੇਤ ਸ਼ਮਸ਼ਾਨ ਦੀ
ਜਿਹੜਾ ਚਾਰ ਪੈਸੇ ਕਮਾ ਫੜਾ ਮਾਰਦਾ
ਕਿਸਤਾਂ ਚ ਦੇਖਿਆ ਮੈਂ ਕਰਜ਼ ਉਤਾਰਦਾ
ਜਿਹੜਾ ਸਿਆਣਾ ਬੰਦਾ ਗੱਲ ਕਰੇ ਤੋਲ ਕੇ
ਸਿਰ ਖੇਹ ਨਹੀਂ ਪਵਾਉਂਦਾ ਕਿਸੇ ਨੂੰ ਮਾੜਾ ਬੋਲ ਕੇ
ਸਮਝ ਤੋਂ ਪਰੇ, ਲਾਉਣਾ ਦੁਨੀਆ ਦੇ ਹਿਸਾਬ ਨੂੰ
ਪੈਸੇ ਨਾਲ ਸਲੂਟ ਵੱਜਦੇ ਨਵਾਬ ਨੂੰ
"ਅਟਵਾਲ " ਸਾਰਿਆਂ ਦੀ ਦਿਲੋਂ ਖੈਰ ਮੰਗਦਾ
ਬਖ਼ਸ਼ੀ ਸਭਨਾਂ ਨੂੰ ਜੀਵਨ ਢੰਗ ਦਾ
Atwal84✍️✍️
©atwal84
A