ਬਹੁਤ ਦੂਰੋਂ ਆਈ ਹਵਾ ਦੀ ਮਹਿਕ
ਤੇ ਆਣ ਮੇਰੇ ਵਿੱਚ ਟਕਰਾ ਗਈ ,
ਕੀ? ਆਇਆ ਉਹਦੇ ਮਨ,ਉਹ ਪੁੱਛੇ ਮੈਨੂੰ
ਇਹ ਦੁਨੀਆਂ ਮਤਲਬ ਨੇ ਮੂਹਰੇ ਲਾ ਲਈ?
ਮੈ ਕਿਹਾ!ਕਿਹੜੇ ਲੱਗੀ ਪੁੱਛਣ
ਸਵਾਲ ਮੇਰੇ ਤੋਂ,
ਮੈ ਤਾਂ ਸਾਹਾਂ ਤੋ ਵੀ
ਠੋਕਰ ਖਾ ਲਈ,
ਕਹਿੰਦੀ ਜਿੰਦਗੀ ਨੀ ਰੁੱਕਦੀ ਹੁਣ ਤੇਰੀ,
ਤੂੰ ਐਨੀ ਤਾ ਸਮਝ ਬਣਾ ਲਈ,
ਮੈ ਕਿਹਾ!ਕੀ ਪਾਇਆ ਤੂੰ
ਕਸੀਦਾ ਜਿੰਦਗੀ ਦਾ,
ਮੈ ਤਾ ਮੌਤ ਵੀ ਭਲਕੇ
ਨਾਲ ਬੈਠਣ ਲਾ ਲਈ,
ਕਹਿੰਦੀ ਤੂੰ ਕਿਉਂ ਬੋਲਦੀ ਕੌੜਾ,
ਕਿ ਸਮੇਂ ਨੇ ਮਾਰ ਪਾ ਲਈ,,
ਮੈ ਕਿਹਾਂ!ਕੌੜੀ ਖੁਸ਼ਬੂ ਮੇਰੀ ਹੁਣ
ਬਹੁਤੇ ਮਿੱਠਿਆ ਨੇ,ਜਿੰਦਗੀ ਮੇਰੀ
ਭੋਰ ਭੋਰ ਖਾ ਲਈ ,,
ਭੋਰ ਭੋਰ ਖਾ ਲਈ,,,
ਲਿਖਤ=ਖੁਸ਼ੀ🖤🖤
©khusbrar
K